ਇਨਫਿਨੀਕਸ ਭਾਰਤੀ ਮੋਬਾਇਲ ਬਾਜ਼ਾਰ ਵਿਚ ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਦੀ ਤਿਆਰ ਵਿਚ ਹੈ। ਟੇਕਨ ਜਗਤ ਦੇ ਮੁਤਾਬਕ, ਇਸ ਫੋਨ ਦਾ ਨਾਮ ਇਨਫਿਨਿਕਸ ਹੌਟ 7ਐਕਸ ਪ੍ਰੋ ਹੋ ਸਕਦਾ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਇਸ ਫੋਨ ਵਿਚ 6ਜੀਬੀ ਰੈਮ ਅਤੇ ਚਾਰ ਕੈਮਰਾ ਮਿਲ ਸਕਦੇ ਹਨ, ਜਿਸਦੀ ਕੀਮਤ 10,000 ਰੁਪਏ ਤੋਂ ਵੀ ਘੱਟ ਹੋ ਸਕਦੀ ਹੈ। ਨਾਲ ਹੀ ਇਸ ਫੋਨ ਵਿਚ 64 ਜੀਬੀ ਇੰਟਨਰਲ ਮੇਮੋਰੀ ਦਿੱਤੀ ਜਾ ਸਕਦੀ ਹੈ।
ਟੇਕ ਜਗਤ ਮੁਤਾਬਕ, ਇਸ ਫੋਨ 2 ਰੀਅਰ ਕੈਮਰੇ ਅਤੇ 2 ਫਰੰਟ ਕੈਮਰਾ ਦਿੱਤੇ ਜਾਣਗੇ। ਫੋਨ ਵਿਚ 6 ਜੀਬੀ ਰੈਮ ਅਤੇ 64ਜੀਬੀ ਸਟੋਰੇਜ ਨਾਲ ਪੇਸ਼ ਕੀਤੇ ਜਾਣਗੇ। ਉਥੇ, ਇਸਦੀ ਕੀਮਤ 10,000 ਰੁਪਏ ਤੋਂ ਘੱਟ ਹੋ ਸਕਦੀ ਹੈ। ਇਸ ਫੋਨ ਨੂੰ ਪਿਛਲੇ ਮਹੀਨੇ ਹੀ ਇੰਡੋਨੇਸੀਆ ਮਾਰਕੀਟ ਵਿਚ ਲਾਂਚ ਕੀਤਾ ਗਿਆ ਸੀ। ਜਿੰਨ ਫੀਚਰਜ਼ ਨਾਲ ਇਸ ਨੂੰ ਇੰਡੋਨੇਸ਼ੀਆ ਵਿਚ ਲਾਂਚ ਕੀਤਾ ਗਿਆ ਸੀ, ਉਨ੍ਹਾਂ ਫੀਚਰ ਦੇ ਨਾਲ ਇਸ ਨੂੰ ਭਾਰਤ ਵਿਚ ਲਾਂਚ ਕੀਤਾ ਜਾ ਸਕਦਾ ਹੈ।
No comments:
Post a Comment