ਸੈਮਸੰਗ ਨੇ ਭਾਰਤ ਵਿਚ ਆਪਣੀ ਗੈਲੇਕਸੀ ਐਮ ਸੀਰੀਜ਼ ਦਾ ਨਵਾਂ ਸਮਾਰਟ ਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਦਾ ਨਾਮ ਸੈਮਸੰਗ ਗੈਲੇਕਸੀ ਐਮ40 ਹੈ। ਇਸ ਫੋਨ ਦੇ ਬੈਕ ਪੈਨਲ ਉਤੇ ਟ੍ਰਿਪਲ ਕੈਮਰਾ ਸੈਟਅਪ ਦਿੱਤਾ ਹੈ। ਨਾਲ ਹੀ ਫਰੰਟ ਉਤੇ ਇਨਫਿਨਿਟੀ ਓ ਡਿਸਪਲੇ ਦਿੱਤੀ ਹੈ, ਜੋ ਪੰਜ ਇਕ ਪੰਜ ਹੋਲ ਡਿਸਪਲੇ ਹੈ। ਪੰਜ ਹੋਲ ਸੇਲਫੀ ਕੈਮਰੇ ਲਈ ਵਰਤੋਂ ਕੀਤੇ ਜਾਂਦੇ ਹਨ। ਇਸ ਫੋਨ ਵਿਚ 6ਜੀਬੀ ਰੈਮ ਜੋ ਆਪਣੇ ਆਪ ਵਿਚ ਇਕ ਹੋਰ ਵੱਡੀ ਖੂਬੀ ਹੈ।
ਕੰਪਨੀ ਨੇ ਇਸ ਫੋਨ ਦੀ ਕੀਮਤ 19,990 ਰੁਪਏ ਨਿਰਧਾਰਤ ਕੀਤੀ ਹੈ। ਇਸ ਕੀਮਤ ਵਿਚ 6ਜੀਬੀ ਰੈਮ ਅਤੇ 128 ਜੀਬੀ ਇੰਟਰਨਲ ਮੇਮੋਰੀ ਪ੍ਰਾਪਤ ਹੋਵੇਗੀ। Amazon.in ਉਤੇ ਇਸਦੀ ਵਿਕਰੀ 18 ਜੂਨ ਤੋਂ ਸ਼ੁਰੂ ਹੋ ਜਾਵੇਗੀ। ਇਸ ਫੋਨ ਵਿਚ 6.3 ਇੰਚ ਫੂਲ ਐਚਡੀ ਪਲਸ ਇਨਫਿਨਿਟੀ ਓ ਡਿਸਪਲੇ(full-HD+ Infinity-O Display) ਦੀ ਹੈ। ਇਸ ਨਾਲ ਹੀ ਸਕਰੀਨ ਦੀ ਸੁਰੱਖਿਆ ਲਈ ਕੰਪਨੀ ਨੇ ਕਾਰਨਿੰਗ ਗੋਰੀਲਾ ਗਲਾਸ 3 ਦੀ ਸੁਰੱਖਿਆ ਪਰਤ ਦੀ ਵਰਤੋਂ ਕੀਤਾ ਹੈ। ਇਹ ਫੋਨ ਕਵਾਲਕੌਮ ਸਨੈਪਡ੍ਰੈਗਨ 675 ਪ੍ਰੋਸੇਸਰ ਨਾਲ ਏਡ੍ਰੇਨੋ 612 ਜੀਪੀਯੂ ਸਪੋਰਟ ਦਿੱਤਾ ਗਿਆ ਹੈ।
ਕੈਮਰਾ ਸੇਟਅਪ ਦੀ ਗੱਲ ਕਰੋ ਤਾਂ ਇਸ ਫੋਨ ਵਿਚ ਪ੍ਰਾਇਮਰੀ ਸੇਂਸਰ 32 ਮੇਗਾਪਿਕਸਲ ਦਾ ਹੈ ਜੋ ਏਆਈ ਸੀਨ ਆਪਟੀਮਾਈਜਰ ਨਾਲ ਆਉਣਾ ਹੈ। ਸੈਕੰਡਰੀ ਸੇਂਸਰ 5 ਮੈਗਾਪਿਕਸਲ ਦਾ ਹੈ ਅਤੇ ਤੀਜਾ ਸੈਂਸਰ ਡੈਪਥ ਸੇਂਸਰ ਦਾ ਕੰਮ ਕਰਦਾ ਹੈ ਜੋ 8 ਮੈਗਾਪਿਕਸਲ ਦਾ ਹੈ। ਸੈਲਫੀ ਲਈ ਇਸ ਵਿਚ 16 ਮੇਗਾਪਿਕਸਲ ਦਾ ਸੇਂਸਰ ਦਿੱਤਾ ਗਿਆ ਹੈ।
No comments:
Post a Comment