ਸੈਮਸੰਗ ਨੇ ਆਪਣੇ ਗੈਲੇਕਸੀ ਏ30 ਦੀ ਕੀਮਤ ਘਟਾ ਦਿੱਤੀ ਹੈ, ਜੋ 15,490 ਰੁਪਏ ਹੈ। ਇਸ ਕਟੌਤੀ ਦੇ ਬਾਅਦ ਇਸ ਫੋਨ ਦੀ ਕੀਮਤ 15,490 ਰੁਪਏ ਹੋ ਗਈ। ਹਾਲਾਂਕਿ ਹੁਣ ਇਯ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਹ ਕੀਮਤ ਸਥਾਈ ਜਾਂ ਅਸਥਾਈ ਹੈ। ਗੈਲੇਕਸੀ ਏ30 ਦੀ ਘੱਟ ਹੋਈ ਕੀਮਤ ਦੇ ਬਾਅਦ ਹੁਣ ਇਸ ਗੱਲ ਦੀ ਚਰਚਾ ਜੋਰ ਫੜ੍ਹਨ ਲੱਗੀ ਹੈ ਕਿ ਸੈਮਸੰਗ ਹੁਣ ਛੇਤੀ ਹੀ ਗੈਲੇਕਸੀ ਏ40 ਨੂੰ ਲਾਂਚ ਕਰ ਸਕਦਾ ਹੈ। ਸੈਮਸੰਗ ਨੇ ਗੈਲੇਕਸੀ ਏ30 ਨੂੰ ਕੁਝ ਮਹੀਨੇ 16,990 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਸੀ।
ਇਸ ਫੋਨ ਵਿਚ ਇਨਫਿਨਿਟੀ–ਯੂ ਟਾਈਪ ਨਾਂਚ ਦੇ ਨਾਲ 6.4 ਇੰਚ ਦਾ ਫੁਲ ਐਚਡੀ+ AMOLEDਡਿਸਪਲੇ ਦਿੱਤਾ ਗਿਆ ਹੈ। 4ਜੀਬੀ ਰੈਮ ਅਤੇ 64ਜੀਬੀ ਦੀ ਸਟੋਰਜ਼ ਨਾਲ ਆਉਣ ਵਾਲੇ ਇਸ ਫੋਨ ਵਿਚ ਸੈਮਸੰਗ ਦੇ Exynos9610 ਚਿਪਸੇਟ ਦੀ ਵਰਤੋਂ ਕੀਤੀ ਗਈ ਹੈ।
ਕੈਮਰਾ ਸੇਟਅਪ ਦੀ ਗੱਲ ਕੀਤੀ ਜਾਵੇ ਤਾਂ ਬੈਕ ਪੈਨਲ ਉਤੇ 16 ਮੈਗਾਪਿਕਸਲ ਦੇ ਪ੍ਰਾਇਮਰੀ ਸ਼ੂਟਰ ਨਾਲ 5 ਮੈਗਾਪਿਕਸਲ ਦਾ ਡੇਪਥ ਸੇਂਸਰ ਦਿੱਤਾ ਗਿਆ ਹੈ। ਉਥੇ, ਸੇਲਫੀ ਲਈ ਇਸ ਵਿਚ ਤੁਹਾਨੂੰ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
No comments:
Post a Comment