Whatsapp ਛੇਤੀ ਹੀ ਇਨ੍ਹਾਂ ਫੋਨਾਂ ਉਤੇ ਨਹੀਂ ਕਰੇਗਾ ਕੰਮ



ਇਸਟੇਂਟ ਮੈਸੇਜਿੰਗ ਐਪ ਵਾਟਸਐਪ ਦੇ ਪੂਰੀ ਦੁਨੀਆਂ ਵਿਚ 1.5 ਅਰਬ ਸਰਗਰਮ ਵਰਤੋਂ ਕਰਨ ਵਾਲੇ ਹਨ ਅਤੇ ਹੁਣ ਇਨ੍ਹਾਂ ਲੋਕਾਂ ਵਿਚੋਂ ਕੁਝ ਦੇ ਫੋਨ ਇਹ ਐਪ ਖੁਦ–ਬ–ਖੁਦ ਕੰਮ ਕਰਨਾ ਬੰਦ ਕਰ ਦੇਣਗੇ। ਦਰਅਸਲ, ਵਾਟਸਐਪ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਉਣ ਵਾਲੇ ਸਾਲ ਵਿਚ ਕਈ ਪੁਰਾਣੇ ਵਰਜਨ ਤੋਂ ਆਪਣੀ ਸਪੋਰਟ ਹਟਾ ਲਵੇਗਾ।

ਇਨ੍ਹਾਂ ਪੁਰਾਣੇ ਵਰਜਨ ਵਿਚ ਐਂਡਰਾਇਡ, ਆਈਓਐਸ ਅਤੇ ਵਿੰਡੋਜ਼ ਦੇ ਨਾਮ ਹਨ। ਦਰਅਸਲ, ਫੇਸਬੁੱਕ ਦੀ ਮਾਲਕੀਅਤ ਵਾਲੇ ਵਾਟਸਐਪ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਛੇਤੀ ਹੀ ਵਿੰਡੋਜ਼ ਓਐਸ ਉਤੋਂ ਆਪਣੀ ਸਪੋਰਟ ਬੰਦ ਕਰ ਦੇਵੇਗਾ। ਇਸਦੀ ਜਾਣਕਾਰੀ ਕੰਪਨੀ ਨੇ ਆਪਣੇ ਬਲੌਗ ਉਤੇ ਬੁੱਧਵਾਰ ਨੂੰ ਸਾਂਝੀ ਕੀਤੀ।

ਸਾਲ 2010 ਵਿਚ ਲਾਂਚ ਹੋਇਆ ਸੀ ਵਿੰਡੋਜ਼ ਫੋਨ ਓਐਸ

ਵਿੰਡੋਜ਼ ਫੋਨ ਆਪਰੇਟਿੰਗ ਸਿਸਟਮ ਸਾਲ 2010 ਦੇ ਅਕਤੂਬਰ ਮਹੀਨੇ ਵਿਚ ਲਾਂਚ ਕੀਤਾ ਗਿਆ ਸੀ, ਪ੍ਰੰਤੂ ਉਹ ਐਂਡਰਾਇਡ ਅਤੇ ਆਈਓਐਸ ਦੀ ਤਰ੍ਹਾਂ ਸਫਲਤਾ ਪ੍ਰਾਪਤ ਨਹੀਂ ਕਰ ਸਕਿਆ। ਇਸ ਸਾਲ ਜਨਵਰੀ ਵਿਚ ਮਾਈਕ੍ਰੋਸਾਫਟ ਨੇ ਐਲਾਨ ਕੀਤਾ ਕਿ ਹੁਣ ਉਹ ਦਸੰਬਰ ਤੋਂ ਵਿੰਡੋਜ਼ ਓਐਸ ਨੂੰ ਸਪੋਰਟ ਨਹੀਂ ਦੇਣਗੇ ਅਤੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਈਓਐਸ ਜਾਂ ਐਂਡਰਾਇਡ ਫੋਨ ਖਰੀਦ ਲੈਣ ਪੂਰੀ ਦੁਨੀਆ ਵਿਚ ਲਗਭਗ 20 ਫੀਸਦੀ ਸਮਾਰਟ ਫੋਨ ਖਪਤਕਾਰ ਵਿੰਡੋਜ਼ ਆਪਰੇਟਿੰਗ ਸਿਸਟਮ (ਓਐਸ) ਵਾਲਾ ਫੋਨ ਵਰਤਦੇ ਹਨ।

No comments: