ਆ ਰਹੀ ਹੈ ਪਹਿਲੀ ਇੰਟਰਨੈੱਟ ਕਾਰ, ਬੋਲ ਕੇ ਦਿਓ ਹੁਕਮ







ਇੰਗਲੈਂਡ ਦੀ ਆਟੋਮੋਬਾਈਲ ਕੰਪਨੀ ਐਮਜੀ ਮੋਟਰ ਨੇ ਉਦਯੋਗਿਕ ਖੇਤਰ ਦੀ ਕਈ ਵੱਡੀ ਕੰਪਨੀਆਂ ਦੇ ਨਾਲ ਸਾਂਝ ਕਰਕੇ ਭਾਰਤ ਦੀ ਪਹਿਲੀ ਇੰਟਰਨੈੱਟ ਕਾਰ ਐਮਜੀ ਹੈਕਟਰ ਤਿਆਰ ਕਰ ਲਈ ਹੈ।

ਭਾਰਤ ਦੀ ਪਹਿਲੀ ਇੰਟਰਨੈੱਟ ਕਾਰ ਐਮਜੀ ਹੈਕਟਰ ਤਿਆਰ ਕਰ ਲਈ ਗਈ ਹੈ। 5ਜੀ ਇੰਟਰਨੈੱਟ ਕੁਨੈਕਟੀਵਿਟੀ ਵਾਲੀ ਇਸ ਕਾਰ ਨੂੰ ਜੂਨ ਚ ਬਾਜ਼ਾਰ ਚ ਉਤਾਰਿਆ ਜਾਵੇਗਾ। ਕਾਰ ਚ ਇਕ ਵੀ ਬਟਨ ਨਹੀਂ ਹੈ। ਕਾਰ ਚ ਸ਼ੀਸ਼ਾ ਉਪਰ ਕਰਨ ਜਾਂ ਏਸੀ ਤੇਜ਼ ਕਰਨ ਅਤੇ ਗੀਤ ਚਲਾਉਣ ਲਈ ਕਿਸੇ ਬਟਨ ਦੀ ਲੋੜ ਨਹੀਂ ਹੈ। ਬਲਕਿ ਇਹ ਸਾਰੇ ਕੰਮ ਬੋਲ ਕੇ ਵਾਇਸ ਕਮਾਂਡ ਦੁਆਰਾ ਕੀਤੇ ਜਾਣਦੇ ਹਨ।



ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਕਾਰ ਨੂੰ ਬੋਲ ਕੇ ਪੁੱਛਿਆ ਜਾ ਸਕਦਾ ਹੈ ਕਿ ਜਿਸ ਰਸਤੇ ਤੋਂ ਤੁਰ ਰਹੇ ਹਾਂ, ਉੱਥੇ ਨੇੜੇ ਹੀ ਕਿਹੜਾ ਹੋਟਲ, ਸਕੂਲ ਅਤੇ ਖੇਡ ਦਾ ਮੈਦਾਨ ਹੈ। ਕਾਰ ਉੱਥੇ ਜਾਣ ਦਾ ਰਸਤਾ ਵੀ ਖੁੱਦ ਦੱਸ ਦੇਵੇਗੀ। ਇਸਦੀ ਜਾਣਕਾਰੀ ਐਮਜੀ ਮੋਟਰਜ਼ ਇੰਡੀਆ ਦੇ ਐਮਡੀ ਰਾਜੀਵ ਛਾਬਾ ਨੇ ਮੰਗਲਵਾਰ ਨੂੰ ਏਅਰੋਸਿਟੀ ਚ ਕਰਵਾਏ ਇਕ ਸਮਾਗਮ ਚ ਦਿੱਤੀ। ਕਾਰ ਚ ਤਕਨੀਕ ਨਾਲ ਸੁਰੱਖਿਆ ਦੇ ਫ਼ੀਚਰ ਰੱਖੇ ਗਏ ਹੈ।


ਕਈ ਕਿਲੋਮੀਟਰ ਦੂਰ ਤੋਂ ਹੀ ਕਾਰ ਨੂੰ ਹੁਕਮ ਆ ਸਕਦੇ ਹਨ। ਇਸ ਕਾਰ ਚ ਆਈਸਮਾਰਟੀ ਐਪ ਵੀ ਵਰਤੋਂ ਕੀਤੀ ਗਈ ਹੈ। ਐਪ ਨੂੰ ਜਦੋਂ ਆਨ ਕੀਤਾ ਜਾਵੇਗਾ ਤਾਂ ਉਹ ਕਾਰ ਨੂੰ ਸਕੈਨ ਕਰੇਗਾ ਤੇ ਕਾਰ ਦੀ ਲੋਕੇਸ਼ਨ, ਟਾਇਰ ਚ ਹਫ਼ਾ ਅਤੇ ਦਰਵਾਜ਼ੇ ਦੇ ਤਾਲੇ ਦੀ ਹਾਲਾਤ ਬਾਰੇ ਜਾਣਕਾਰੀ ਮਿਲ ਜਾਵੇਗੀ।

No comments: