ਛੇਤੀ ਹੀ ਬਾਜ਼ਾਰ ਚ ਇਕ ਅਜਿਹਾ ਮੋਬਾਈਲ ਆਉਣ ਵਾਲਾ ਹੈ ਜਿਸ ਦਾ ਕੈਮਰਾ ਲਗਭਗ 200 ਮੈਗਾਪਿਕਸਲ ਦਾ ਹੋ ਸਕਦਾ ਹੈ। ਚਿੱਪਸੈਟ ਬਣਾਉਣ ਵਾਲੀ ਕੰਪਨੀ ਇਸ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਕੈਮਰੇ ਦੀ ਕੁਆਲਟੀ ਡੀਐਸਐਲਆਰ ਕੈਮਰੇ ਜਿੰਨੀ ਹੋਵੇਗੀ।
ਕੁਆਲਕਾਮ ਬਣਾਉਣ ਵਾਲੀ ਕੰਪਨੀ ਨੇ ਆਪਣੇ ਚਾਰ ਸਨੈਪਡ੍ਰੈਗਨ 670, 675, 710, 845 ਨੂੰ 192 ਮੈਗਾਪਿਕਸਲ ਕੈਮਰੇ ਨਾਲ ਲੈਸ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਕ ਹੋਰ ਫ਼ੋਨ ਚ ਕੰਪਨੀ ਨੇ ਸਨੈਪਡ੍ਰੈਗਨ660 ਚ 48 ਮੈਗਾਪਿਕਸਲ ਦਾ ਕੈਮਰਾ ਪੇਸ਼ ਕੀਤਾ ਹੈ।
ਕੁਆਕਾਮ ਦੇ ਇਸ ਕਦਮ ਨਾਲ ਮੋਬਾਈਲ ਫ਼ੋਨ ਚ 192 ਮੈਗਾਪਿਕਸਲ ਦਾ ਫ਼ੋਟੋ ਖਿੱਚਣ ਵਾਲਾ ਇਹ ਮੋਬਾਈਲ ਛੇਤੀ ਹੀ ਮਾਰਕਿਟ ਚ ਆਉਣ ਵਾਲਾ ਹੈ। ਇਸ ਲਈ ਦਰਸ਼ਕਾਂ ਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ। ਖਾਸ ਗੱਲ ਇਹ ਹੈ ਕਿ ਇਸ ਫ਼ੋਨ ਦੇ ਬਾਜ਼ਾਰ ਚ ਆ ਜਾਣ ਮਗਰੋਂ ਹੋਰਨਾਂ ਕੰਪਨੀਆਂ ਤੇ ਵੀ ਹਾਈ ਰੈਜ਼ੂਲੇਸ਼ਨ ਕੈਮਰੇ ਵਾਲਾ ਫ਼ੋਨ ਲਾਂਚ ਕਰਨ ਦਾ ਦਬਾਅ ਵਧੇਗਾ।
No comments:
Post a Comment