ਚੀਨੀ ਸਮਾਰਟਫ਼ੋਨ ਬਣਾਉਣ ਵਾਲੀ ਕੰਪਨੀ ਵਨਪਲੱਸ ਆਪਣੇ ਅਗਲੇ ਫ਼ਲੈਗਸ਼ਿਪ ਸਮਾਰਟਫ਼ੋਨ ਵਨਪਲੱਸ 7 ਪ੍ਰੋ ਚ ਕੁਝ ਵੱਡੀਆਂ ਤਬਦੀਲੀਆਂ ਕਰਨ ਦਾ ਵਿਚਾਰ ਕਰ ਰਹੀ ਹੈ। ਵਨਪਲੱਸ ਨੇ ਹਾਲੇ ਸ਼ੁਰੂਆਤੀ ਤੌਰ ਤੇ ਨਵੀਂ ਸਕਰੀਨ ਨੂੰ ਹਾਈਲਾਈਟ ਕੀਤਾ ਸੀ ਤੇ ਹੁਣ ਵਨਪਲੱਸ 7 ਪ੍ਰੋ ਦੇ ਐਚਡੀਆਰ ਪਲੱਸ ਸਰਟੀਫ਼ਿਕੇਟ ਦੀ ਜਾਣਕਾਰੀ ਮਿਲੀ ਹੈ।
ਐਚਡੀਆਰ ਸਰਟੀਫ਼ਿਕੇਟ ਹਾਈ ਸਕਰੀਨ ਰੈਜ਼ੂਲਿਓਸ਼ਨ ਵਾਲੇ ਕੰਟੈਂਟ ਲਈ ਜ਼ਰੂਰੀ ਹੁੰਦਾ ਹੈ। ਇਹ ਹਾਈ ਰੈਜ਼ੂਲਿਓਸ਼ਨ ਕੰਟੈਂਟ ਯੂਟਿਊਬ ਅਤੇ ਨੈਟਫਿਲਕਸ ਵਲੋਂ ਦਿੱਤਾ ਜਾਂਦਾ ਹੈ। ਇਹ ਦੋਵੇਂ ਸਟ੍ਰੀਮਿੰਗ ਸਾਈਟਸ ਪਹਿਲਾਂ ਹੀ ਵਨਪਲੱਸ ਦੇ ਨਾਲ ਭਾਈਵਾਲ ਦਾ ਐਲਾਨ ਕਰ ਚੁੱਕੀ ਹਨ।
ਦੱਸਣਯੋਗ ਹੇ ਕਿ ਐਚਡੀਆਰ ਪਲੱਸ ਤਕਨਾਲਜੀ ਮੋਬਾਈਲ ਤੇ ਬਹੁਤ ਘੱਟ ਹੀ ਦਿਖਾਈ ਦਿੰਦੀ ਹੈ ਇਹ ਜ਼ਿਆਦਾਤਰ ਮਹਿੰਗੇ ਫ਼ੋਨਾਂ ਚ ਹੀ ਦੇਖਣ ਨੂੰ ਮਿਲਦੀ ਹੈ।
OnePlus 6T
No comments:
Post a Comment