ਭਾਰਤ ’ਚ ਲਾਂਚ ਹੋ ਰਿਹੈ Nokia 4.2 ਮੋਬਾਈਲ, ਜਾਣੋ ਖੂਬੀਆਂ


ਨੋਕੀਆ ਬ੍ਰਾਂਡ ਦੇ ਮੋਬਾਈਲ ਬਣਾਉਣ ਵਾਲੀ ਕੰਪਨੀ ਐਚਐਮਡੀ ਗਲੋਬਲ ਨੇ ਟਵਿੱਟਰ ’ਤੇ ਟੀਜ਼ਰ ਸਾਂਝਾ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਨੋਕੀਆ 4.2 ਨੂੰ ਭਾਰਤ ਚ 7 ਮਈ 2019 ਨੂੰ ਲਾਂਚ ਕੀਤਾ ਜਾਵੇਗਾ। ਅਧਿਕਾਰਿਤ ਟੀਜ਼ਰ ਚ ਵੀਡੀਓ ਦੀ ਵਰਤੋਂ ਹੋਈ ਹੈ ਜਿਸ ਵਿਚ ਇਕ ਮੋਬਾਈਲ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਗਲੋਬਲ ਮਾਰਕਿਟ ਚ ਨੋਕੀਆ 4.2 ਦੇ 2 ਜੀਬੀ ਰੈਮ ਅਤੇ 16 ਜੀਬੀ ਰੈਮ ਸਟੇਰੇਜ ਵਰਗ ਦੀ ਕੀਮਤ ਲਗਭਗ 11,700 ਰੁਪਏ ਹੈ। ਇਸ ਫ਼ੋਨ ਦਾ ਜੀਬੀ ਰੈਮ ਅਤੇ 32 ਜੀਬੀ ਸਟੋਰੇਜ ਵਾਲਾ ਫ਼ੋਨ ਲਗਭਗ 13,800 ਰੁਪਏ ਚ ਵਿਕੇਗਾ।

ਨੋਕੀਆ 4.2 ਫਰੰਟ ਅਤੇ ਬੈਕ ਪੈਨਲ ਤੇ 2.5 ਡੀ ਗਲਾਸ ਹੈ। ਫ਼ੋਨ ਚ 5.71 ਇੰਚ ਦੀ ਐਚਡੀ ਸਕਰੀਨ ਹੈ। ਇਸ ਮੋਬਾਈਲ ਚ ਓਕਟਾ ਕੌਰ ਕਵਾਲਕਾਮ ਸਨੈਪਡ੍ਰੈਗਨ 439 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਹ ਫ਼ੋਨ 400 ਜੀਬੀ ਤਕ ਦਾ ਮੈਮਰੀ ਕਾਰਡ ਸਪੋਰਟ ਕਰੇਗਾ।

ਖਾਸ ਗੱਲ ਇਹ ਹੈ ਕਿ ਇਹ ਸਮਾਰਟ ਫ਼ੋਨ ਭਾਰਤ ਚ ਐਂਡਰਾਇਡ ਪਾਈ ਨਾਲ ਉਤਾਰਿਆ ਜਾਵੇਗਾ। ਇਸਦਾ ਪ੍ਰਾਈਮਰੀ ਕੈਮਰਾ 13 ਮੈਗਾਪਿਕਸਲ ਦਾ ਹੈ ਜਦਕਿ ਇਸਦਾ ਸੈਲਫੀ ਕੈਮਰਾ 8 ਮੈਗਾਪਿਕਸਲ ਦਾ ਹੋਵੇਗਾ।

No comments: