ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਵੋਡਾਫੋਨ ਆਈਡੀਆ ਨੇ ਤਕਨੀਕੀ ਖੇਤਰ ਦੀ ਦਿਗਜ਼ ਕੰਪਨੀ ਆਈਬੀਐਮ ਨਾਲ ਪੰਜ ਸਾਲ ਦਾ ਕਈ ਕਰੋੜ ਡਾਲਰ ਦਾ ਕਰਾਰ ਕੀਤਾ ਹੈ।
ਦੂਰਸੰਚਾਰ ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਦੂਰਸੰਚਾਰ ਖੇਤਰ ਦੀ ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਕਰਾਰ ਨਾਲ ਵੋਡਾਫੋਨ ਆਈਡੀਆ ਦੇ ਰਲੇਵੇ ਪ੍ਰਕਿਰਿਆ ਪੂਰੀ ਕਰਨ ਵਿਚ ਮਦਦ ਮਿਲੇਗੀ ਕਿਉਂਕਿ ਇਸਦੇ ਤਹਿਤ ਸੂਚਨਾ ਤਕਨੀਕ ਨਾਲ ਜੁੜੀ ਲਾਗਤ ਵਿਚ ਕਮੀ ਲਿਆਉਣ ਵਿਚ ਮਦਦ ਮਿਲੇਗੀ। ਹਾਲਾਂਕਿ, ਕੰਪਨੀ ਨੇ ਸੌਦੇ ਦਾ ਆਕਾਰ ਨਹੀਂ ਦੱਸਿਆ ਹੈ, ਪ੍ਰੰਤੂ ਕੁਝ ਖਬਰਾਂ ਵਿਚ ਕਿਹਾ ਗਿਆ ਹੈ ਕਿ ਇਹ ਕਰਾਰ 70 ਕਰੋੜ ਡਾਲਰ ਵਿਚ ਹੋਇਆ ਹੈ।
No comments:
Post a Comment