iPhone 6, iPhone 6 Plus, iPhone SE ਨੂੰ ਨਹੀਂ ਮਿਲੇਗਾ iOS13 ਅਪਡੇਟ



ਐਪਲ ਇਕ ਅਹਿਮ ਫੈਸਲਾ ਲੈਣ ਜਾ ਰਿਹਾ ਹੈ। ਐਪਲ ਆਪਣੇ ਕੁਝ ਪੁਰਾਣੇ ਡਿਵਾਇਸ ਨੂੰ ਆਉਣ ਵਾਲਾ IOS 13 ਦਾ ਅਪਡੇਟ ਨਹੀਂ  ਦੇਵੇਗਾ। ਐਪਲ ਆਪਣੇ ਆਈਫੋਨ 6 (iPhone6), ਆਈਫੋਨ 6 Plus, ਅਤੇ ਆਈਫੋਨ SE ਡਿਵਾਈਸੇਸ ਨੂੰ iOs 13 ਦਾ ਅਪਡੇਟ ਨਹੀਂ ਦੇਵੇਗਾ। ਐਪਲ ਆਈਪੈਡ ਮਿਨੀ 2 ਅਤੇ ਆਈਪੈਡ ਏਅਰ ਨੂੰ iOs 13 ਦਾ ਅਪਡੇਟ ਨਹੀਂ ਦੇਵੇਗਾ। ਐਪਲ ਆਈਪੈਡ ਮਿਨੀ 2 ਅਤੇ ਆਈਪੈਡ ਏਅਰ ਨੂੰ ਵੀ ios 12 ਦਾ ਕਵਰੇਜ ਨਹੀਂ ਦੇਵੇਗਾ।

ਆਈਪੈਡ ਮਿੰਨੀ 2 ਅਤੇ ਆਈਪੈਡ ਏਅਰ ਪੁਰਾਣੇ ਮਾਡਲ ਹਨ। ਐਪਲ ਨੇ ਆਈਫੋਨ 6 ਅਤੇ ਆਈਫੋਨ 6 ਪਲਸ ਫੋਨ ਨੂੰ iOS 13 ਦਾ ਅਪਡੇਟ ਨਾ ਦੇਣ ਕਾਰਨ ਕਾਫੀ ਆਲੋਚਨਾ ਹੋਣ ਵਾਲੀ ਹੈ। ਐਪਲ ਦੇ ਦੋਵੇਂ ਮਾਡਲ ਭਾਰਤ ਵਿਚ ਕਾਫੀ ਮਸ਼ਹੂਰ ਹਨ ਅਤੇ ਇਹ ਭਾਰਤ ਵਿਚ ਅਜੇ ਵੀ ਸਭ ਤੋਂ ਜ਼ਿਆਦਾ ਵਿਕਦੇ ਹਨ।

ਇਕ ਤਰ੍ਹਾਂ ਨਾਲ ਹੁਣ ਐਪਲ ਦੇ ਇਨ੍ਹਾਂ ਫੋਨ ਨੂੰ ਨਵਾਂ ਅਪਡੇਟ ਨਹੀਂ ਮਿਲੇਗਾ। ਕੰਪਨੀ ਨੇ ਆਈਪੈਡ ਮਿਨੀ, ਆਈਪੈਡ ਏਅਰ ਨੂੰ ਸਾਲ 2013 ਵਿਚ ਲਾਂਸ ਕੀਤਾ ਸੀ। ਉਥੇ ਆਈਫੋਨ 6 ਅਤੇ ਆਈਫੋਨ 6 ਪਲਸ ਫੋਨ ਨੂੰ ਸਾਲ 2014 ਵਿਚ ਲਾਂਚ ਕੀਤਾ ਸੀ। ਆਈਫੋਨ ਐਸਈ 2016 ਵਿਚ ਲਾਂਚ ਹੋਇਆ ਸੀ।




No comments: