ਤਿੰਨ ਕੈਮਰਿਆਂ ਨਾਲ ਲਾਂਚ ਹੋਇਆ Tecno Camon i4



Transsion Holdings ਨੇ ਭਾਰਤ ਚ ਆਪਣਾ ਸਮਾਰਟਫ਼ੋਨ Tecno Camon i4 ਲਾਂਚ ਕਰ ਦਿੱਤਾ ਹੈ। ਇਹ ਸਮਾਰਟਫ਼ੋਨ ਤਿੰਨ ਰਿਅਰ ਕੈਮਰਿਆਂ ਨਾਲ ਆਉਂਦਾ ਹੈ। ਇਸ ਸਮਾਰਟਫ਼ੋਨ ਦੇ 2GB ਰੈਮ+32GB ਸਟੋਰਜ ਵਾਲੇ ਫ਼ੋਨ ਦੀ ਕੀਮਤ 9,599 ਰੁਪਏ ਹੈ।

ਦੂਜੇ ਪਾਸੇ 3GB ਰੈਮ ਅਤੇ 32GB ਸਟੋਰੇਜ ਵਾਲੇ ਫ਼ੋਨ ਦੀ ਕੀਮਤ 10,599 ਰੁਪਏ ਹੈ ਜਦਕਿ4GB ਰੈਮ+64GB ਸਟੋਰੇਜ ਵਾਲੇ ਫ਼ੋਨ ਦੀ ਕੀਮਤ 11,999 ਰੁਪਏ ਹੈ।

ਟੈਕਨੋ ਕੈਮੋਨ ਆਈ4 ਚ 6.2 ਇੰਚ HD+ ਸਕਰੀਨ ਦਿੱਤੀ ਗਈ ਹੈ। ਸਮਾਰਟਫ਼ੋਨ ਦੀ ਬਾਡੀ ਟੂ ਸਕਰੀਨ ਰੇਸ਼ੋ 88.6 ਫ਼ੀਸਦ ਹੈ। 2GB ਅਤੇ 3GB ਵਾਲਾ ਫ਼ੋਨ ਕੁਆਰਡ ਕੋਰ ਮੀਡੀਆਟੈਕ ਹੀਲਿਓ A22 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 4GB ਰੈਮ ਵਾਲੇ ਸਮਾਰਟਫ਼ੋਨ ਚ ਓਕਟਾ–ਕੋਰ ਮੀਡੀਆਟੈਕ ਹੀਲਿਓ P22 ਪ੍ਰੋਸੈਸਰ ਦਿੱਤਾ ਗਿਆ ਹੈ।
ਇਸ ਸਮਾਰਟਫ਼ੋਨ ਦੇ ਮੁੱਖ ਕੈਮਰੇ ਚ ਤਿੰਨ ਕੈਮਰੇ ਦਿੱਤੇ ਗਏ ਹਨ। ਮਤਲਬ ਫ਼ੋਨ ਦੇ ਪਿੱਛੇ 3 ਕੈਮਰੇ ਲਗੇ ਹੋਏ ਹਨ। ਇਸ ਸਮਾਰਟਫ਼ੋਨ ਦੇ ਪਿੱਛੇ 13 ਮੈਗਾਪਿਕਸਲ, 8 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਕੈਮਰੇ ਹਨ। ਇਸ ਇਲਾਵਾ ਸੈਲਫ਼ੀ ਲੈਣ ਲਈ ਇਸ ਸਮਾਰਟਫ਼ੋਨ ਦੇ ਫ਼੍ਰੰਟ ਚ16MP ਦਾ ਕੈਮਰਾ ਦਿੱਤਾ ਗਿਆ ਹੈ।




No comments: