ਸਮਾਰਟ ਬੈਂਡ ਅਤੇ ਫ਼ਿਟਨਸ ਟ੍ਰੈਕਰ ਦੀ ਵਰਤੋਂ ਲੋਕ ਸਮਾਂ ਦੇਖਣ ਤੋਂ ਇਲਾਵਾ ਦਿਲ ਦੀ ਧੜਕਣ ਅਤੇ ਸੋਣ ਦਾ ਸਮਾਂ ਜਾਂਚਣ ਲਈ ਕਰਦੇ ਹਨ ਪਰ ਹਰੇਕ ਸਮੇਂ ਸਮਾਰਟ ਬੈਂਡ ਨੂੰ ਪਾ ਕੇ ਰਖਣਾ ਮੁ਼ਸ਼ਕਲ ਹੁੰਦਾ ਹੈ। ਖਾਸ ਤੌਰ ਤੇ ਸੌਂਦੇ ਸਮੇਂ। ਇਸੇ ਨੂੰ ਦੇਖਦਿਆਂ ਸਮਾਰਟ ਰਿੰਗ ਹੋਂਦ ਚ ਆਈ। ਹਾਲਾਂਕਿ ਇਹ ਸਮਾਰਟ ਰਿੰਗ ਪਿਛਲੇ 10 ਸਾਲ ਤੋਂ ਬਾਜ਼ਾਰ ਚ ਮੌਜੂਦ ਹੈ ਤੇ ਕਈ ਕੰਪਨੀਆਂ ਇਸ ਨੂੰ ਹੋਰ ਬੇਹਤਰ ਬਣਾ ਰਹੀਆਂ ਹਨ।
ਸਮਾਰਟ ਰਿੰਗ ਇਕ ਸਾਧਾਰਨ ਮੁੰਦਰੀ ਵਾਂਗ ਪਾਈ ਜਾ ਸਕਦੀ ਹੈ ਤੇ ਇਸ ਵਿਚ ਬੈਟਰੀ, ਐਕਸਕਲੋਮੀਟਰ ਤੇ ਐਨਐਸਸੀ ਸਮੇਤ ਕਈ ਖੂਬੀਆਂ ਹੁੰਦੀਆਂ ਹਨ। ਐਕਸਕਲੋਮੀਟਰ ਸੈਂਸਰ ਤੁਰੇ ਗਏ ਕਦਮਾਂ ਦੀ ਜਾਣਕਾਰੀ ਦਿੰਦੀ ਹੈ। ਲਗਭਗ ਸਾਰੀਆਂ ਸਮਾਰਟ ਰਿੰਗਾਂ ਬਲੁਟੁੱਥ ਦੁਆਰਾ ਡਾਟਾ ਸਮਾਰਟਫ਼ੋਨ ਤਕ ਪਹੁੰਚਾਉਂਦੀ ਹੈ।
ਸਮਾਰਟ ਰਿੰਗ ਦੀ ਕੀਮਤ 1300 ਰੁਪਏ ਦੇ ਨੇੜੇ ਹੋ ਸਕਦੀ ਹੈ। ਪਰ ਜੇਕਰ ਤੁਸੀਂ ਬਿਨਾ ਐਨਐਸਸੀ ਵਾਲੇ ਸਮਾਰਟ ਰਿੰਗ ਲੈਣਾ ਚਾਹੁੰਦੇ ਹੋ ਤਾਂ ਉਸ ਦੀ ਲਗਭਗ 900 ਰੁਪਏ ਹੋ ਸਕਦੀ ਹੈ।
No comments:
Post a Comment