ਚਾਰ ਸਾਲ ’ਚ 11 ਹਜ਼ਾਰ ਵੈਬਸਾਈਟਾਂ ਕੀਤੀਆਂ ਬਲਾਕ





ਕੇਂਦਰ ਸਰਕਾਰ ਨੇ ਪਿਛਲੇ ਚਾਰ ਸਾਲਾ ਚ 11 ਹਜ਼ਾਰ ਤੋਂ ਵੱਧ ਵੈਬਸਾਈਟਾਂ ਬਿਨਾ ਕਿਸੇ ਨੂੰ ਕਾਰਨ ਦੱਸੇ ਬਲਾਕ ਕਰ ਦਿੱਤੀਆਂ ਹਨ। ਇਨ੍ਹਾਂ ਚ ਕੁਝ ਵੈਬਸਾਈਟਾਂ ਐਨਜੀਓ ਦੁਆਰਾ ਚਲਾਈਆਂ ਜਾ ਰਹੀਆਂ ਸਨ। ਸਰਕਾਰ ਇਨ੍ਹਾਂ ਵੈਬਸਾਈਟਾਂ ਨੂੰ ਬੰਦ ਕਰਨ ਲਈ ਇੰਟਰਨੈਟ ਸੇਵਾ ਮੁਹੱਈਆ ਕੰਪਨੀਆਂ (ਆਈਐਸਪੀ) ਨੂੰ ਹੁਕਮ ਦਿੰਦੀਆਂ ਹਨ, ਜਿਸ ਤੋਂ ਬਾਅਦ ਇਨ੍ਹਾਂ ਵੈਬਸਾਈਟਾਂ ਨੂੰ ਲੋਕਾਂ ਲਈ ਬੰਦ ਕਰ ਦਿੱਤਾ ਜਾਂਦਾ ਹੈ।

2016 ਚ ਕੇਂਦਰ ਸਰਕਾਰ ਨੇ 633 ਵੈਬਸਾਈਟਾਂ ਬਲਾਕ ਕੀਤੀਆਂ ਸਨ। ਇਸ ਤੋਂ ਬਾਅਦ ਸਾਲ 2017 ਚ 1385 ਅਤੇ ਸਾਲ 2018 ਚ 2799 ਦੇ ਯੂਆਰਐਲ ਨੂੰ ਬਲਾਕ ਕੀਤਾ ਗਿਆ ਸੀ। ਸੂਚਨਾ ਤਕਨਾਲਜੀ ਮੰਤਰਾਲਾ ਵਲੋਂ ਇਕ ਆਰਟੀਆਈ ਤਹਿਤ ਜਵਾਬ ਦਿੱਤਾ ਗਿਆ। ਹਾਲਾਂਕਿ ਇਸ ਵਿਚ ਮੰਤਰਾਲਾ ਵਲੋਂ ਕਿਸੇ ਤਰ੍ਹਾਂ ਦਾ ਕੋਈ ਕਾਰਨ ਨਹੀਂ ਦਸਿਆ ਗਿਆ।

No comments: