Redmi Note 7S ਮੋਬਾਈਲ ਦੇ 48MP camera


20 ਮਈ ਨੂੰ ਲਾਂਚ ਹੋਣ ਵਾਲੇ Xiaomi Redmi Note 7S ਮੋਬਾਈਲ ਚ 48 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ ਅਤੇ ਹੁਣ ਇਸ ਫ਼ੋਨ ਤੋਂ ਖਿੱਚੀ ਗਈ ਫ਼ੋਟੋ ਦੇ ਸੈਂਪਲ ਵੀ ਆ ਗਏ ਹਨ। ਦਰਅਸਲ ਦੁਅਲ ਕੈਮਰਾ ਸੈਟ ਵਾਲੇ ਇਸ ਫ਼ੋਨ ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ, 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਅਤੇ 13 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਹੈ।

ਇਸ ਫ਼ੋਨ ਚ 6.3-inch Full HD+ display  ਦਿੱਤੀ ਗਈ ਹੈ। ਇਸ ਵਿਚ ਵਾਟਰਡ੍ਰੋਪ ਨੋਚ ਹੈ। ਇਸ ਵਿਚ ਸਾਹਮਣੇ ਅਤੇ ਪਿੱਛੇ 2.5ਡੀ ਕਵਰਡ ਗੋਰਿੱਲਾ ਗਲਾਸ 5 ਵਰਤਿਆ ਗਿਆ ਹੈ। ਇਸ ਸਮਾਰਟਫ਼ੋਨ ਚ 11 ਐਨਐਮ ਪ੍ਰੋਸੈਸ ਨਾਲ ਬਣੇ ਕੁਆਲਕੋਮ ਓਕਟਾਕੋਰ ਸਨੈਪਡ੍ਰੈਗਨ 675 ਪ੍ਰੋਸੈਸਰ ਵਰਤਿਆ ਗਿਆ ਹੈ।

ਰੈਮ ਅਤੇ ਸਟੋਰੇਜ ਲਈ ਫ਼ੋਨ ਚ ਵਿਕਲਪ ਹਨ। ਇਕ 4 ਜੀਬੀ ਰੈਮ ਨਾਲ 64 ਜੀਬੀ ਸਟੋਰੇਜ ਅਤੇ ਦੂਜਾ 6ਜੀਬੀ ਰੈਮ ਨਾਲ 128 ਜੀਬੀ ਸਟੋਰੇਜ। ਦੋਨਾਂ ਵੇਰੀਏਂਟ 256 ਜੀਬੀ ਤਕ ਮੈਮਰੀ ਕਾਰਡ ਸਪੋਰਟ ਕਰਦੇ ਹਨ।

ਦੱਸਣਯੋਗ ਹੈ ਕਿ Xiaomi ਨੋਟ ਸੀਰੀਜ਼ ਦੀ ਕਾਮਯਾਬੀ ਮਗਰੋਂ ਇਕ ਫ਼ੋਨ Xiaomi Redmi Note 7S ਲਾਂਚ ਕਰਨ ਜਾ ਰਹੀ ਹੈ। ਸ਼ੋਅਮੀ ਦਾ ਇਹ ਇਕ ਹੋਰ ਫ਼ੋਨ ਹੈ ਜਿਸ ਵਿਚ 48 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੋਵੇਗਾ।

No comments: