VIDEO: Samsung Galaxy A80 ਸਮਾਰਟਫ਼ੋਨ ਰੋਟੇਟ ਕੈਮਰੇ ਨਾਲ ਹੋਇਆ ਲਾਂਚ





ਸੈਮਸੰਗ ਨੇ ਬੁੱਧਵਾਰ ਨੂੰ ਆਪਣਾ ਪਹਿਲਾ rotating camera ਦੇ ਨਾਲ ਸਮਾਰਟਫ਼ੋਨ ਲਾਂਚ ਕਰ ਦਿੱਤਾ ਹੈ। ਸੈਮਸੰਗ ਗੈਲੇਕਸੀ ਏ80 ਚ ਸਲਾਈਡਰ ਕੈਮਰਾ ਮੈਕੇਨਿਜ਼ਮ ਬੈਕ ਪੈਨਲ ਤੇ ਹੈ ਅਤੇ ਇਸ ਨੂੰ ਰੋਟੇਟ ਕਰਕੇ ਸੈਲਫ਼ੀ ਕੈਮਰੇ ਦੀ ਤਰ੍ਹਾਂ ਵਰਤੋਂ ਕੀਤਾ ਜਾ ਸਕਦਾ ਹੈ।


ਕੈਮਰਾ ਸੈਟਅਪ ਦੀ ਗੱਲ ਕਰੀਏ ਤਾਂ ਇਸ ਫ਼ੋਨ ਚ 48 ਮੈਗਾਪਿਕਸਲ ਪ੍ਰਾਈਮਰੀ ਕੈਮਰਾ, 8 ਮੈਗਾਪਿਕਸਲ ਸੈਂਸਰ ਹੈ ਜਿਹੜਾ 123 ਡਿਗਰੀ ਅਲਟ੍ਰਾ ਵਾਈਡ ਐਂਗਲ ਨੂੰ ਸਪੋਰਟ ਕਰਦਾ ਹੈ ਅਤੇ 3ਡੀ ਡੈਪਥ ਸੈਂਸਰ ਹੈ। 3ਡੀ ਡੈਪਥ ਸੈਂਸਰ ਲਾਈਵ ਫ਼ੋਕਸ ਦੀ ਸੁਵਿਧਾ ਦਿੰਦਾ ਹੈ।

ਇਸ ਫ਼ੋਨ ਚ 6.7 ਇੰਚ FHD+ Super AMOLED ਨਿਊ ਇਨਫ਼ਿਨਿਟੀ ਸਕ੍ਰੀਨ ਹੈ। ਇਸ ਫ਼ੋਨ ਚ ਕਵਾਲਕਾਮ ਸਨੈਪਡ੍ਰੈਗਨ 730G ਪ੍ਰੋਸੈਸਰ ਦਿੱਤਾ ਹੈ। ਬੈਟਰੀ ਬੈਕਅਪ ਲਈ ਇਸ ਵਿਚ 3700 ਐਮਏਐਚ ਦੀ ਬੈਟਰੀ ਹੈ ਜਿਹੜੀ ਸੁਪਰ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।

ਕੰਪਨੀ ਨੇ ਇਸ ਫ਼ੋਨ ਚ 8GB ਰੈਮ ਦੇ ਨਾਲ 128 ਜੀਬੀ ਫ਼ੋਨ ਦੀ ਮੈਮੋਰੀ ਦਿੱਤੀ ਹੈ। ਇਸ ਮੋਬਾਈਲ ਦੇ ਪਿਛਲੇ ਪਾਸੇ ’ਤੇ Corning Gorilla Glass 6 ਦੀ ਸੁਰੱਖਿਆ ਦਿੱਤੀ ਗਈ ਹੈ। ਟੈਕ ਜਗਤ ਮੁਤਾਬਕ ਇਹ ਭਾਰਤ ਚ ਅਗਲੇ ਮਹੀਨੇ ਲਾਂਚ ਕੀਤਾ ਜਾ ਸਕਦਾ ਹੈ।

No comments: