ਭਾਰਤ ਵਿਚ ਰੇਡਮੀ 7ਏ ਨੂੰ ਲਾਂਚ ਕੀਤਾ ਜਾਵੇਗਾ ਅਤੇ ਉਸਦੀ ਜਾਣਕਾਰੀ ਈਕਾਮਰਸ ਵੈਬਸਾਈਟ
ਫਿਲਪਕਾਰਟ ਉਤੇ ਮਿਲ ਜਾਵੇਗੀ। ਇਸ ਫੋਨ ਲਈ ਈ–ਕਾਮਰਸ ਸਾਈਟ ਫਿਲਪਕਾਰਟ ਉਤੇ ਇਕ ਮਾਈਕਰੋਸਾਈਟ ਬਣਾਈ ਗਈ ਹੈ। ਇਸ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਫੋਨ ਐਕਸਕਊਸਿਵ ਫਿਲਪਕਾਰਟ ਉਤੇ ਹੀ ਉਪਲੱਬਧ ਹੋਵੇਗਾ, ਉਸ ਤੋਂ ਇਲਾਵਾ ਕੰਪਨੀ ਆਪਣੀ ਵੈਬਸਾਈਟ ਉਤੇ ਵੀ ਇਸ ਫੋਨ ਨੂੰ ਵੇਚੇਗੀ।
ਹੁਣ ਇਸ ਫੋਨ ਦੀ ਕੀਮਤ ਬਾਰੇ ਜਾਣਕਾਰੀ ਨਹੀਂ ਹੈ। ਰੇਡਮੀ 7ਏ ਨੂੰ ਪਹਿਲਾਂ ਹੀ ਚੀਨੀ ਬਾਜ਼ਾਰ ਵਿਚ ਪੇਸ਼ ਕੀਤਾ ਜਾ ਚੁੱਕਿਆ ਹੈ ਅਤੇ ਉਥੇ ਉਸਦੇ ਸਟੋਰਜ਼ ਦੇ ਮਾਮਲੇ ਵਿਚ ਦੋ ਵੇਰੀਐਂਟ ਉਪਲੱਬਧ ਹਨ। ਇਕ 16ਜੀਬੀ ਅਤੇ ਦੂਜਾ 32ਜੀਬੀ ਹੈ। ਕੰਪਨੀ ਨੇ ਇਸ ਫੋਨ ਵਿਚ ਦੋ ਅਨੌਖੇ ਸਾਫਟਵੇਅਰ ਫੀਚਰ ਦਿੱਤੇ ਹਨ, ਜਿਨ੍ਹਾਂ ਵਿਚ ਇਕ ਸੀਨੀਅਰ ਨਾਗਰਿਕਾਂ ਲਈ ਸਪੈਸ਼ਲ ਮੋਡ ਹੈ ਅਤੇ ਇਕ ਫੈਮਿਲੀ ਗਾਰਜੀਅਨ ਫੰਕਸ਼ਨ ਵੀ ਹੈ।
ਇਸ ਫੋਨ ਵਿਚ 5.45 ਇੰਚ ਦੀ ਐਚਡੀ ਡਿਸਪਲੇ ਹੈ। ਨਾਲ ਹੀ ਕੰਪਨੀ ਨੇ ਇਸ ਵਿਚ ਆਕਟਾ–ਕੋਰ ਕਵਾਲਕਾਮ ਸਨੈਪਡ੍ਰੈਗਨ 439 ਪ੍ਰੋਸੇਸਰ ਹੈ।
No comments:
Post a Comment