ਇਨਫਿਨਿਕਸ ਨੇ ਭਾਰਤ ਵਿਚ ਆਪਣਾ ਨਵਾਂ ਬਜਟ ਸਮਾਰਟ ਫੋਨ ਲਾਂਚ ਕਰ ਦਿੱਤਾ ਹੈ, ਜਿਸਦਾ ਨਾਮ Infinix S4 ਹੈ। ਇਸ ਫੋਲ ਦੀ ਕੀਮਤ 8,999 ਰੁਪਏ ਹੈ। ਨਾਲ ਹੀ ਇਸ ਦੀ ਵਿਕਰੀ 28 ਮਈ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਫੋਨ ਦੇ ਬੈਕ ਪੈਨ ਉਤੇ ਟ੍ਰਿਪਲ ਕੈਮਰਾ ਸੇਟਅਪ ਹੈ ਅਤੇ ਸੈਲਫੀ ਵਿਚ 32 ਮੈਗਾਪਿਕਸਲ ਦਾ ਕੈਮਰਾ ਹੈ। ਕੰਪਨੀ ਨੇ ਫੋਨ ਵਿਚ 3ਜੀਬੀ ਰੈਮ ਨਾਲ 32ਜੀਬੀ ਦੀ ਸਟੋਰਜ ਦੀ ਹੈ। ਫੋਨ ਦੀ ਸਟੋਰਜ ਨੂੰ ਮਾਈਕਰੋ ਐਸਡੀ ਕਾਰਡ ਰਾਹੀਂ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਸਕਿਊਰਿਟੀ ਲਈ ਫੋਨ ਵਿਚ ਫਿੰਗਰਪ੍ਰਿੰਟ ਸੇਂਸਰ ਨਾਲ ਫੇਸ ਅਨਲਾਕ ਦਾ ਫੀਚਰ ਮੌਜੂਦ ਹੈ।
ਇਹ ਕੰਪਨੀ ਦਾ ਤੀਜਾ ਟ੍ਰਿਪਲ ਰੀਅਰ ਕੈਮਰੇ ਵਾਲਾ ਫੋਨ ਹੈ। ਫੋਨ ਦੇ ਬੈਕ ਵਿਚ ਪ੍ਰਾਇਮਰੀ ਲੇਂਸ 13 ਮੈਗਾਪਿਕਸਲ ਦਾ ਹੈ। ਉਥੇ ਦੂਜਾ ਲੇਂਸ 8 ਮੈਗਾਪਿਕਸਲ ਅਤੇ ਤੀਜਾ ਸੇਂਸਰ 2 ਮੈਗਾਪਿਕਸਲ ਦਾ ਹੈ ਜੋ ਡੈਪਥ ਆਫ ਫੀਲਡ ਨਾਲ ਆਉਣਾ ਹੈ। ਇਸ ਫੋਨ ਵਿਚ 6.21 ਇੰਚ ਦਾ ਐਚਡੀ ਪਲਸ ਡਿਸਪਲੇ ਦਿੱਤਾ ਗਿਆ ਹੈ। ਨਾਲ ਹੀ ਇਸ ਫੋਨ ਵਿਚ ਮੀਡੀਆਟੇਕ ਹੇਲਿਓ ਪੀ 22 ਪ੍ਰੋਸੇਸਰ ਦਿੱਤਾ ਹੈ। ਕੰਪਨੀ ਨੇ ਇਸ ਵਿਚ 4000 ਦੀ ਐਮਏਐਚ ਬੈਟਰੀ ਦਿੱਤੀ ਹੈ।
No comments:
Post a Comment